ਅੰਮ੍ਰਿਤਸਰ - ਰਾਅ ਦੇ ਸਾਬਕਾ ਮੁਖੀ ਸ੍ਰੀ ਏ ਐਸ ਦੁਲੱਟ ਨੇ ਇੰਕਸ਼ਾਫ ਕੀਤਾ ਹੈ ਕਿ ਸਾਬਕਾ ਮੁਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਸੀ ਤੋ ਬਚਾਉਣ ਲਈ ਯਤਨਸ਼ੀਲ ਰਹੇ। ਇਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਉ ਵਿਚ ਸ੍ਰੀ ਦੁਲੱਟ ਨੇ ਕਿਹਾ ਕਿ ਭਾਈ ਰਾਜੋਆਣਾ ਦੀ ਫਾਸੀ ਦੀ ਸਜਾ ਰੁਕਵਾਉਣ ਲਈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਤਤਕਾਲੀ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਤਕ ਵੀ ਪਹੁੰਚ ਕੀਤੀ ਸੀ। ਉਨਾਂ ਕਿਹਾ ਕਿ ਉਹ ਡਾ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਲਈ ਉਨਾਂ ਦੀ ਰਿਹਾਇਸ਼ ਤੇ ਗਏ ਸਨ ਜਿਥੇ ਉਨਾਂ ਤੋ ਪਹਿਲਾਂ ਸ੍ਰ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਹੋਏ ਸਨ।ਸ੍ਰ ਬਾਦਲ ਖ਼ਾਸ ਤੌਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਦੀ ਸਜਾ ਰੁਕਵਾਉਣ ਲਈ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਗਏ ਹੋਏ ਸਨ। ਡਾ ਮਨਮੋਹਨ ਸਿੰਘ ਤੇ ਸ੍ਰ ਬਾਦਲ ਦੀ ਮੁਲਾਕਾਤ ਤੋ ਬਾਅਦ ਮੈ ਡਾ ਮਨਮੋਹਨ ਸਿੰਘ ਨੂੰ ਮਿਲਿਆ ਤੇ ਪੰਜਾਬ ਦੇ ਹਲਾਤਾਂ ਬਾਰੇ ਗਲ ਕਰਦਿਆਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਸੀ ਨਹੀ ਦਿੱਤੀ ਜਾਣੀ ਚਾਹੀਦੀ।ਸ੍ਰੀ ਦੁਲੱਟ ਨੇ ਕਿਹਾ ਕਿ ਮੇਰੇ ਮੁੰਹੋ ਇਹ ਸੁਣਦੇ ਸਾਰ ਹੀ ਡਾ ਮਨਮੋਹਨ ਸਿੰਘ ਨੇ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਵੀ ਇੲ ਹੀ ਕਹਿਣ ਆਏ ਸਨ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਸੀ ਨਹੀ ਹੋਣੀ ਚਾਹੀਦੀ। ਸ੍ਰੀ ਦੁਲੱਟ ਨੇ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਇਕ ਸਮਝਦਾਰ ਆਗੂ ਸਨ।